MONTY CYBER CAFE
Punjab Revenue Department Documents & Fee Consultancy Portal
Mortgage (ਰਹਿਣਨਾਮਾ)
ਇਸ ਕੈਲਕੁਲੇਟਰ ਵਿੱਚ ਤੁਹਾਨੂੰ ਪਤਾ ਚੱਲੇਗਾ ਕਿ ਜ਼ਮੀਨ ਗਿਰਵੀ ਰੱਖਣ ਵੇਲੇ ਕਬਜ਼ੇ ਦੇ ਨਾਲ ਜਾਂ ਬਿਨਾਂ ਕਬਜ਼ੇ ਤੋਂ ਕਿੰਨੀ ਸਰਕਾਰੀ ਫੀਸ ਲੱਗਦੀ ਹੈ ਅਤੇ ਇਸ ਵਿੱਚ ਕਿਹੜੀਆਂ ਛੋਟਾਂ (Exemptions) ਮਿਲਦੀਆਂ ਹਨ।
E-Mortgage (ਬੈਂਕ ਲੋਨ)
ਜਦੋਂ ਤੁਸੀਂ ਕਿਸੇ ਬੈਂਕ ਤੋਂ ਲੋਨ ਲੈਂਦੇ ਹੋ, ਤਾਂ ਬੈਂਕ ਵੱਲੋਂ ਕੀਤੀ ਜਾਣ ਵਾਲੀ ਆਨਲਾਈਨ ਈ-ਮੋਰਟਗੇਜ ਦੀ ਰਜਿਸਟ੍ਰੇਸ਼ਨ ਫੀਸ ਦੀ ਸਹੀ ਜਾਣਕਾਰੀ ਤੁਹਾਨੂੰ ਇੱਥੇ ਮਿਲੇਗੀ।
Sale Deed (ਬੈਨਾਮਾ)
ਇਸ ਵਿੱਚ ਤੁਹਾਨੂੰ ਪਤਾ ਚੱਲੇਗਾ ਕਿ ਜ਼ਮੀਨ ਦੀ ਰਜਿਸਟਰੀ ਕਰਵਾਉਣ ਵੇਲੇ ਸ਼ਹਿਰੀ ਜਾਂ ਪੇਂਡੂ ਇਲਾਕੇ ਮੁਤਾਬਕ ਕਿੰਨੇ ਸਟੈਂਪ ਅਤੇ ਕਿੰਨੀ ਰਜਿਸਟ੍ਰੇਸ਼ਨ ਫੀਸ ਅਦਾ ਕਰਨੀ ਪਵੇਗੀ।
Agreement (ਬਿਆਨਾ)
ਜ਼ਮੀਨ ਦੇ ਸੌਦੇ ਜਾਂ ਇਕਰਾਰਨਾਮੇ (ਬਿਆਨੇ) ਦੀ ਲਿਖਤ-ਪੜ੍ਹਤ ਵੇਲੇ ₹4,000 ਦੀ ਸਟੈਂਪ ਡਿਊਟੀ ਦੇ ਨਾਲ-ਨਾਲ ਹੋਰ ਕਿਹੜੇ ਸਰਕਾਰੀ ਖਰਚੇ ਪੈਂਦੇ ਹਨ, ਉਸ ਦੀ ਜਾਣਕਾਰੀ ਇੱਥੇ ਮਿਲੇਗੀ।
GPA & SPA (ਮੁਖਤਿਆਰਨਾਮਾ)
ਮੁਖਤਿਆਰਨਾਮਾ (ਆਮ ਜਾਂ ਖਾਸ) ਬਣਾਉਣ ਵੇਲੇ ਜੇਕਰ ਬੰਦਾ ਖੂਨ ਦੇ ਰਿਸ਼ਤੇ ਵਿੱਚ ਹੈ ਜਾਂ ਬਾਹਰਲਾ ਬੰਦਾ ਹੈ, ਤਾਂ ਉਸ ਮੁਤਾਬਕ ਲੱਗਣ ਵਾਲੀ ਸਰਕਾਰੀ ਫੀਸ ਦੀ ਡਿਟੇਲ ਇੱਥੇ ਦੇਖੋ।
Patanama (ਲੀਜ਼ ਡੀਡ)
ਕਿਰਾਏਨਾਮਾ ਜਾਂ ਪੱਟਾ (Lease Deed) ਲਿਖਣ ਵੇਲੇ ਸਾਲਾਨਾ ਕਿਰਾਏ ਅਤੇ ਸਮੇਂ ਦੇ ਹਿਸਾਬ ਨਾਲ ਕਿੰਨੀ ਸਟੈਂਪ ਡਿਊਟੀ ਅਤੇ ਫੀਸ ਬਣਦੀ ਹੈ, ਉਸ ਦੀ ਜਾਣਕਾਰੀ ਇੱਥੇ ਮਿਲੇਗੀ।
Exchange Deed (ਤਬਾਦਲਾ)
ਜਦੋਂ ਦੋ ਧਿਰਾਂ ਆਪਣੀ ਜ਼ਮੀਨ ਦਾ ਤਬਾਦਲਾ (ਵਟਾਂਦਰਾ) ਕਰਦੀਆਂ ਹਨ, ਤਾਂ ਵੱਧ ਕੀਮਤ ਵਾਲੀ ਜ਼ਮੀਨ ਦੇ ਆਧਾਰ 'ਤੇ ਕਿੰਨੀ ਫੀਸ ਲੱਗਦੀ ਹੈ, ਉਸ ਦੀ ਗਣਨਾ ਇੱਥੇ ਕਰੋ।
Adoption, Will & Transfer
ਇਸ ਵਿੱਚ ਤੁਹਾਨੂੰ ਗੋਦਨਾਮਾ (Adoption), ਵਸੀਅਤ (Will) ਅਤੇ ਬਲੱਡ ਰਿਲੇਸ਼ਨ (ਖੂਨ ਦੇ ਰਿਸ਼ਤੇ) ਵਿੱਚ ਜ਼ਮੀਨ ਟਰਾਂਸਫਰ ਕਰਨ ਦੀ ਸਰਕਾਰੀ ਫੀਸ ਦਾ ਪਤਾ ਲੱਗੇਗਾ।
⚠️ ਜ਼ਰੂਰੀ ਸੂਚਨਾ ਅਤੇ Disclaimer
Punjabi: ਇਹ ਪੋਰਟਲ ਸਿਰਫ਼ ਜਾਣਕਾਰੀ ਅਤੇ ਸਿੱਖਿਆ (Education Purpose) ਲਈ ਬਣਾਇਆ ਗਿਆ ਹੈ। ਇੱਥੇ ਦੱਸੀ ਗਈ ਫੀਸ ਸਿਰਫ਼ ਇੱਕ ਅੰਦਾਜ਼ਾ (Estimated) ਹੈ। ਇਸ ਵਿੱਚ Appointment Fee, Registered Deed Writer Fee, ਜਾਂ ਕਿਸੇ ਪ੍ਰਾਈਵੇਟ ਸਰਵਿਸ ਦੀ ਫੀਸ ਸ਼ਾਮਲ ਨਹੀਂ ਹੈ। ਅਸਲ ਫੀਸ ਤੁਹਾਡੇ ਇਲਾਕੇ ਦੇ SRO (Sub-Registrar Office) ਦੁਆਰਾ ਹੀ ਤੈਅ ਕੀਤੀ ਜਾਵੇਗੀ। ਸਰਕਾਰੀ ਫੀਸਾਂ ਸਮੇਂ-ਸਮੇਂ 'ਤੇ ਬਦਲਦੀਆਂ ਰਹਿੰਦੀਆਂ ਹਨ। ਸਾਡੀ ਜਾਣਕਾਰੀ ਨੂੰ ਕਿਸੇ ਵੀ ਕਾਨੂੰਨੀ ਉਦੇਸ਼ (Legal Purpose) ਲਈ ਨਾ ਵਰਤਿਆ ਜਾਵੇ।
English: The fee displayed here is an estimate for educational purposes only. It does not include Appointment, Deed Writer, or Private service charges. Final fees are subject to SRO approval. We are not legally responsible for rate changes by the Government of Punjab.